ਮੈਂ ਜਾ ਰਿਹਾਂ
ਤੂੰ ਕਿਹਾ
ਮੈਂ ਮੁੜੀ
ਤੂੰ ਦਹਿਲੀਜ਼ ਟੱਪੀ
ਮੈਂ ਮਗਰ ਗਈ
ਪਹੀਆਂ ਦੀ ਤੇਜ਼ ਰਫਤਾਰ
ਤੇ ਤੂੰ ਤੁਰ ਗਿਓਂ 
ਕੋਈ ਤੰਦ ਟੁੱਟੀ

ਕੋਈ ਕੰਧ ਢੱਠੀ
ਅੱਖੀਆਂ ਵਿਚ ਕੁਝ ਚੁਭਿਆ
ਮੇਰੇ ਸਬਰ ਦਾ ਬੰਨ ਟੁੱਟਿਆ
ਪਿਛਾਂਹ ਤੱਕਿਆਂ ਬਿਨਾ
ਤੂੰ ਸਾਹਮਣਾ ਮੋੜ ਮੁੜਿਆ
ਮੈਂ ਚੁੰਨੀ ਵਿਚ ਦੋ ਹੰਝੂ ਸਾਂਭ
ਬਾਕੀਆਂ  ਨੂੰ ਪਿਛਾਂਹ ਹੋੜ ਛੱਡਿਆ…

ਇਸ਼ਤਿਹਾਰ