ਕੱਲ ਖੋਲੇ ਸਨ ਉਦਾਸੇ ਲਫ਼ਜ਼। ਧੁੱਪ ਲਵਾਈ ਸੀ। ਪਿੰਜਰੇ ਨੂੰ ਸਾਫ਼ ਕੀਤਾ ਸੀ। ਤੂੰ ਹੱਸ ਕੇ ਆਖਿਆ ਸੀ, “ਆਜ਼ਾਦ ਛੱਡ ਇਹਨਾਂ ਨੂੰ। ਭਿੱਜਣ ਦੇ ਚਾਨਣਾਂ ਵਿੱਚ।”
ਕਮਲੇ ਜਿਹੇ ਤੇਜ਼ ਦੌਢ਼ਦੇ ਹਾਈਵੇ ਉੱਤੇ ਸ਼ੂਕਦੀਆਂ ਗੱਡੀਆਂ ਹੇਠ ਖੇਡਣ੍ਹ ਲੱਗ ਪਏ।
ਸਾਹੋ ਸਾਹ ਹੋਏ ਹੁਣੇ ਪਰਤੇ ਨੇ। ਅਹੁ ਵੇਖ ਹੁਣ ਬੈਠੇ ਨੇ ਪਿੰਜਰੇ ਵਿਚ, ਆਪਣੇ ਸੰਗਲ ਆਪੇ ਗਲ ਵਿਚ ਪਾਈ।
***
कल खोले थे उदासे लफ्ज़। धूप दिखाई थी। पिंजरे को साफ़ किया था। तूने हंस के कहा था, “आज़ाद छोड़ इनको। भीगने दे रौशनियों में।”
पगले तेज़ दौडते हाईवे पर गाड़ियों के पहियों तले खेलने लगे।
अभी अभी लौटे हैं सांस से सांस मिलाते। वो देख अब बैठे हैं पिंजरे में, अपने रस्से खुद गले में डाले।

ਕੋਿੲਲ ਦੀ ਿਤੱਖੀ ਹੂਕ

ਵਾਲੀ ਕੂਕ ਸੁਣ

ੳੁਹਨੂੰ ਦੱਸਣ ਨੂੰ ਿਚੱਤ ਕਰਦੈ-

ਕਮਲੀੲੇ

ਮੀਹ ਮੰਗਣ ਨਾਲ ਨਹੀ

ਬੱਦਲ ‘ਕੱਠੇ ਹੋਣ ਨਾਲ ਪਿਆ ਕਰਦੈ

ਤੇ ਬੱਦਲ

ਆਪਣੀ ਮਰਜੀ ਨਾਲ ਈ ‘ਕੱਠੇ ਹੋਿੲਆ ਕਰਦੇ ਨੇ

ਕਮਰੇ ਦੇ ਮਾਰੂਥਲ ਦੀਆਂ
ਕੰਧੀਂ ਵੱਜ-ਵੱਜ ਕੇ
ਜਦ
ਮੇਰੇ ਲਫ਼ਜ਼
ਮਹਿਜ਼ ਆਵਾਜ਼ਾਂ ਰਹਿ ਜਾਂਦੇ ਨੇ-
ਮੈਂ ਮਾਂ ਬਣ ਕੇ
ਪਿੰਗਲੇ ਬੱਚਿਆਂ ਵਾਂਗੂ
ਉਨ੍ਹਾਂ ਨੂੰ ਕੁੱਛੜ ਚੁੱਕ
ਦਰੋ ਦਰ ਫਿਰਦੀ ਆਂ ।
ਦੁਆਵਾਂ ਮੰਗਦੀ
ਖਬਰੇ
ਕਦੇ ਸ਼ਬਦਾਂ ਦੇ ਕਾਲਬ ਵਿੱਚ
ਮੁੜ ਰੂਹ ਪੈ ਹੀ ਜਾਵੇ ।

ਕਦੀ ਕਦੀ
ਹਿਸਾਬ ਕਿਤਾਬ ਵਿੱਚ
ਸਮੀਕਰਣ ਅਸੰਤੁਲਿਤ ਹੋ ਜਾਂਦੇ ਨੇ ।

ਸੁਆਲ ਸੁਲਝਾਉਂਦਿਆਂ
ਕਿੰਨਾ ਧਿਆਨ ਰੱਖਦੀ ਹਾਂ,
ਬਰਾਬਰ ਦੇ ਨਿਸ਼ਾਨ ਤੋਂ
ਐਸ ਪਾਸੇ ਦਾ ਤੋਲ
ਬਰਾਬਰ ਦੇ ਨਿਸ਼ਾਨ ਤੋਂ
ਔਸ ਪਾਸੇ ਦੇ ਤੋਲ
ਦੇ ਬਰਾਬਰ ਰਹੇ ।

ਜਮ੍ਹਾ, ਘਟਾਓ ਕਰਦੀ ਖਚਤ ਹੋ ਜਾਨੀ ਆਂ,
ਸਾਲਾਂ ਦੇ ਅਭਿਆਸ ਮਗਰੋਂ ਵੀ
ਜਦ ਸਮੀਕਰਣ ਬਰ ਨਹੀਂ ਆਉਂਦੇ
ਗੁੱਸਾ ਆਉਂਦੈ ਹਿਸਾਬ ਦੇ ਟੀਚਰ ਤੇ-
ਮੈਨੂੰ ਕਿਉਂ ਨਹੀਂ ਸਿਖਾਏ
ਇਹ ਸਮੀਕਰਣ ਸਮਾਨ ਕਰਨੇ ?
ਬਰਾਬਰ ਦੇ ਨਿਸ਼ਾਨ ਦੇ  ਉਰਲੇ ਪਾਸੇ ਨੂੰ
ਬਰਾਬਰ ਦੇ ਨਿਸ਼ਾਨ ਦੇ ਪਰਲੇ ਪਾਸੇ ਦੇ ਬਰਾਬਰ ਕਰਨਾ ?
ਵੰਡ, ਗੁਣਾ, ਘਟਾਓ, ਜੋੜ – ਮੇਰੇ ਵੱਸ ਦੇ ਨਹੀਂ ਸ਼ਾਇਦ
ਮੇਰੇ ਸਮੀਕਰਣ ਖਬਰੇ
ਡੋਲੇ ਹੀ ਰਹਿਣੇ ਨੇ ?

ਕਮਰੇ ਤੇਰੇ ਦੇ ਕਿਸੇ ਹਨੇਰੇ
ਮਿੱਟੀ ਭਰੇ ਖੂੰਜੇ ਵਿੱਚ
ਤੇਰੇ ਬਚਪਨ ਦੇ ਖਿਡੌਣਿਆਂ,
ਕੁਝ ਮਕੜੀ ਦੇ ਜਾਲ਼ਿਆਂ
ਵਿਚਕਾਰ
ਮੈਂ।

ਜਿੱਥੇ ਸੁੱਟ ਕੇ ਤੂੰ ਭੁੱਲ ਗਿਓਂ-
ਆਪਣਾ ਬਚਪਨ,
ਮੇਰਾ ਬਚਪਨ ।
ਅਸੀਂ ਕਦ ਦੋਸਤਾਂ ਤੋਂ
ਆਦਮੀ-ਔਰਤ ਬਣ ਗਏ
ਵੇਲ਼ਾ ਸਾਨੂੰ ਦਸ ਕੇ ਹੀ ਨਾ ਗਿਆ ।

(24.08.08)

ਪੀੜ ਵਿੱਚ ਗੀਤ ਗਾਉਣੋਂ

ਤੂੰ ਜਿਸ ਦਿਨ ਵਰਜਿਆ

ਮੈਂ ਬੁੱਲ੍ਹ ਸੀ ਲਏ ।

ਉਡੀਕ ਰਾਤ ਭਰ ਕਰਨ ਮਗਰੋਂ

ਤੇਰੇ ਸੌਂਦੇ ਨੈਣ ਵੇਖ

ਤੇਰੇ ਸਹਿਜੇ ਸਾਹ ਸੁਣ,

ਚੁੱਪ ਕਰਕੇ ਪਾਸਾ ਮੋੜ

ਮੈਂ ਨੈਣ ਭਰੀ ਲਏ ।

ਅੱਖਾਂ ਦੇ ਪਾਣੀ ਵਿੱਚੋਂ

ਡੁਬਡੁਬਾਈ ਚੀਕ ਨਾ ਉੱਚੀ ਨਿੱਕਲੇ

ਮੈਂ ਹੰਝੂ ਹੀ ਪੀ ਲਏ ।

ਦਿਨ ਵਿੱਚ ਤੇਰੇ ਆਲ਼ੇ – ਦੁਆਲ਼ੇ

ਪੰਛੀ ਬਣ ਉੱਡਦੀ ਰਹੀ,

ਤਿਤਲੀ ਬਣ ਖਿੜਦੀ ਰਹੀ,

ਅੱਖ ਦੱਬ ਕੇ

ਕਦੀ

ਬੁੱਲ੍ਹ ਚਿੱਥ ਕੇ

ਤੈਨੂੰ ਦੱਸਦੀ ਰਹੀ,

ਪਰ

ਧੁਰ ਜਾ ਕੇ ਜਿਹੜੇ ਟੁੱਟ ਜਾਣੇ

ਉਹ ਚਾਅ ਡਰੀ ਗਏ ।

(28.10.07)

ਇੱਕ ਚੌਖਾਨਾ ਆਸਮਾਨ

ਇੱਕ ਚੌਖਾਨਾ ‘ਨੇਰਾ,

ਦੋਹੇਂ ਜੋੜ ਕੇ ਤੋਪੇ ਭਰ ਲਏ

ਸਿਰ ਕੱਜਣ ਨੂੰ ਮੇਰਾ ।

 

ਇੱਕ ਚੌਖਾਨਾ ਮਿੱਟੀ ਰੇਤਲੀ

ਹੇਠ ਵਿਛਾ ਲਈ ਪੈਰਾਂ,

ਚੂਸ ਲਵੇ ਜੋ ਪਾਣੀ ਅੱਖੀਓਂ

ਹੰਝੂ ਦਿਸਣ ਨਾ ਗ਼ੈਰਾਂ ।

 

ਇੱਕ ਚੌਖਾਨਾ ਚਿੱਟਾ ਬੱਦਲ਼

ਬਣ ਜਾਏ ਤਨ ਦਾ ਕੱਜਣ,

ਚਿੱਟੇ ਖੰਭੀਂ ਉੱਡਦੀ

ਪ੍ਰਤੀਤ ਹੋਵਾਂ ਮੈਂ ਸੱਜਣ ।

 

ਕੱਲ੍ਹ ਨਵੇਂ ਸੂਰਜ ਤੇ

ਤੂੰ ਦੇਣੀ ਨਵੀਂ ਉਮੀਦ

ਫਿਰ ਹੋਣਾ ਨਵਾਂ ਆਗ਼ਾਜ਼,

ਪਰ

ਕੱਟ ਕੇ ਖੰਭ,

ਸੁੱਟ ਕੇ ਸਿਰ

ਦੱਸ ਕਿੰਜ ਕਰਾਂ ਪਰਵਾਜ਼ ?

ਮੈਂ ਤਾਂ ਤੇਰੀ ਹੋ ਨਿੱਬੜੀ –

ਠੰਢੀ ‘ਵਾ ਵਰਗੀ ਕਦੀ,

ਤੱਤੀ ਰੇਤ ਵਰਗੀ ਕਦੀ

            ਵਰ੍ਹਦੇ ਮੀਂਹ ਵਾਂਗ ਕਦੀ ਭਿਓਵਾਂ ਤੈਨੂੰ,

            ਕਦੀ ਔੜਾਂ ਮਾਰੀ ਫ਼ਸਲ ਬਣ ਉਜਾੜਾਂ,

ਇਹ ‘ਵਾ, ਇਹ ਰੇਤ, ਇਹ ਮੀਂਹ, ਇਹ ਔੜ –

ਤੇਰਾ ਨਸੀਬ

ਮੇਰਾ ਵਜੂਦ ।

          ਸ਼ਿਕਵਾ ਤੇਰਾ ਰੱਬ ਤਾਈਂ

          ਮੇਰੇ ਨਾਲ਼ ਕੀ ਗਿਲਾ

          ਮੈਂ ਤਾਂ ਤੇਰੀ ਹੋ ਨਿੱਬੜੀ ।

ਮੇਰੇ ਅੱਥਰੂ ਚੂਸ

ਮੇਰਾ ਮੱਥਾ ਚੁੰਮ

ਆ ਮੈਨੂੰ ਸੀਨੇ ਲਾ

 

(16.03.07 ਨੂੰ ਲਿਖੀ)

 

ਇਹ ਝੂਠ ਹੈ

ਕਿ

ਅਗਨ ਪਰੀਖਿਆ ਮਗਰੋਂ

ਸੀਤਾ

ਜ਼ਿੰਦਾ ਬਚ ਗਈ ਸੀ ।

 

ਸੱਚ ਤਾਂ ਇਹ ਹੈ

ਕਿ

ਹਰ ਯੁਗ

ਹਰ ਜਨਮ

ਹਰ ਵਾਰ

ਅੱਗ ਦੀਆਂ  ਲਾਟਾਂ ਵਿੱਚ

ਸੀਤਾ ਦੀ ਰੂਹ

ਸੜ ਜਾਂਦੀ ਰਹੀ ਏ;

ਸੀਤਾ ਦਾ ਦਿਲ

ਫਟ ਜਾਂਦਾ ਰਿਹੈ;

ਸੀਤਾ ਦਾ ਮਨ

ਮਰ ਜਾਂਦਾ ਰਿਹੈ;

ਸੀਤਾ ਦਾ ਮਾਣ

ਟੁੱਟ ਜਾਂਦਾ ਰਿਹੈ ।

 

ਹਰ ਯੁਗ

ਹਰ ਜਨਮ

ਹਰ ਵਾਰ

ਸਿਰਫ਼

ਸੀਤਾ ਦਾ ਜਿਸਮ

ਅੱਗ ਵਿੱਚੋਂ ਸਲਾਮਤ ਨਿੱਕਲ਼ਦਾ

ਵਿਖਾਈ ਪੈਂਦਾ ਰਿਹੈ –

 

ਸੀਤਾ ਦੀ

ਮਿੱਧੀ, ਸੜੀ, ਮੁਰਦਾ ਰੂਹ ਦਾ ਮਾਲਕ,

ਹਰ ਯੁਗ

ਹਰ ਜਨਮ

ਹਰ ਵਾਰ

ਮਰਿਆਦਾ ਪੁਰਸ਼ੋਤਮ ਅਖਵਾਉਂਦਾ ਰਿਹੈ ।

ਸਮਾਂਤਰ ਰੇਖਾਵਾਂ ਵਰਗੀ

ਵਗ਼ਦੀ ਜਾਂਦੀ ਨਦੀ

ਤੇਰੀ ਮੇਰੀ ਜ਼ਿੰਦਗ਼ੀ –

ਵਿੱਚ ਤੇਰਿਆਂ ਹੱਥਾਂ

ਨਾਲ਼ ਥੰਮ੍ਹੀ ਹੋਈ,

ਡੱਕੇਡੋਲੇ ਖਾਂਦੀ,

ਇਹ ਬੇੜੀ

ਖ਼ਬਰੇ ਕੀਹਦੀ  ???

(7 ਜੂਨ 2008, ਨੂੰ ਲਿਖੀ )