ਇੱਕ ਚੌਖਾਨਾ ਆਸਮਾਨ
ਇੱਕ ਚੌਖਾਨਾ ‘ਨੇਰਾ,
ਦੋਹੇਂ ਜੋੜ ਕੇ ਤੋਪੇ ਭਰ ਲਏ
ਸਿਰ ਕੱਜਣ ਨੂੰ ਮੇਰਾ ।
ਇੱਕ ਚੌਖਾਨਾ ਮਿੱਟੀ ਰੇਤਲੀ
ਹੇਠ ਵਿਛਾ ਲਈ ਪੈਰਾਂ,
ਚੂਸ ਲਵੇ ਜੋ ਪਾਣੀ ਅੱਖੀਓਂ
ਹੰਝੂ ਦਿਸਣ ਨਾ ਗ਼ੈਰਾਂ ।
ਇੱਕ ਚੌਖਾਨਾ ਚਿੱਟਾ ਬੱਦਲ਼
ਬਣ ਜਾਏ ਤਨ ਦਾ ਕੱਜਣ,
ਚਿੱਟੇ ਖੰਭੀਂ ਉੱਡਦੀ
ਪ੍ਰਤੀਤ ਹੋਵਾਂ ਮੈਂ ਸੱਜਣ ।
ਕੱਲ੍ਹ ਨਵੇਂ ਸੂਰਜ ਤੇ
ਤੂੰ ਦੇਣੀ ਨਵੀਂ ਉਮੀਦ
ਫਿਰ ਹੋਣਾ ਨਵਾਂ ਆਗ਼ਾਜ਼,
ਪਰ
ਕੱਟ ਕੇ ਖੰਭ,
ਸੁੱਟ ਕੇ ਸਿਰ
ਦੱਸ ਕਿੰਜ ਕਰਾਂ ਪਰਵਾਜ਼ ?

8 comments
Comments feed for this article
June 16, 2008 at 11:31 am
Jasdeep
ਪਰ ਮੁਕਤ ਪਰਵਾਜ਼ ਦਾ ਜਜ਼ਬਾ ਜੀਹਦੇ ਲੂੰ ਲੂੰ ‘ਚ ਹੈ
ਉਸ ਪਰਿੰਦੇ ਨੂੰ ਕਿਸੇ ਵੀ ਪਿੰਜਰੇ ਦਾ ਡਰ ਨਹੀਂ
—-ਸੁਰਜੀਤ ਜੱਜ
June 16, 2008 at 1:15 pm
Manpreet
ਕੁਝ ਪਰਿੰਦੇ ਪਿੰਜਰਿਆਂ ਤੋਂ ਨਹੀਂ ਡਰਦੇ, ਖੰਭ ਨੋਚ ਹੋਣ ਤੋਂ ਡਰਦੇ ਨੇ …
ਆਉਣ ਲਈ ਸ਼ੁਕਰੀਆ ।
June 17, 2008 at 4:04 am
Gurinderjit Singh
Beautiful thoughts. The second para is the best, well balanced and precise.
July 1, 2008 at 2:17 pm
Surjeet Gill
ਕੀ ਕੋਈ ਦਏ ਧਰਵਾਸ ਖਲੌ ਕੇ ਪਾਸ…
ਹੈ ਭੁਰੇ ਪਤਾਸੇ ਵਰਗਾ ਇਸ ਜੀਵਨ ਦਾ ਇਤਿਹਾਸ…
ਸੁਰਜੀਤ ਗਿੱਲ
“ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ
ਮਾਂਵਾ ਦੇ ਹਰਜਾਨੇ ਲੋਕੋ ਕੌਣ ਭਰੇ”
July 26, 2008 at 11:29 am
churningthewordmill
manpreet i dint know u have another blog as well!! i cudnt read a word, but i stopped by to say “hey! i was here!”
August 12, 2008 at 1:17 pm
Dhindsa
Nice sharing here.
Keep it up!
Dhindsa
September 11, 2008 at 4:43 am
pannucs
The parvaz and other poems are all heartfelt touching ang giving silent messages and are very goog omens for punjabi poetry.
April 10, 2009 at 11:36 am
ritu
v v nice poetry ji