ਇਹ ਝੂਠ ਹੈ
ਕਿ
ਅਗਨ ਪਰੀਖਿਆ ਮਗਰੋਂ
ਸੀਤਾ
ਜ਼ਿੰਦਾ ਬਚ ਗਈ ਸੀ ।
ਸੱਚ ਤਾਂ ਇਹ ਹੈ
ਕਿ
ਹਰ ਯੁਗ
ਹਰ ਜਨਮ
ਹਰ ਵਾਰ
ਅੱਗ ਦੀਆਂ ਲਾਟਾਂ ਵਿੱਚ
ਸੀਤਾ ਦੀ ਰੂਹ
ਸੜ ਜਾਂਦੀ ਰਹੀ ਏ;
ਸੀਤਾ ਦਾ ਦਿਲ
ਫਟ ਜਾਂਦਾ ਰਿਹੈ;
ਸੀਤਾ ਦਾ ਮਨ
ਮਰ ਜਾਂਦਾ ਰਿਹੈ;
ਸੀਤਾ ਦਾ ਮਾਣ
ਟੁੱਟ ਜਾਂਦਾ ਰਿਹੈ ।
ਹਰ ਯੁਗ
ਹਰ ਜਨਮ
ਹਰ ਵਾਰ
ਸਿਰਫ਼
ਸੀਤਾ ਦਾ ਜਿਸਮ
ਅੱਗ ਵਿੱਚੋਂ ਸਲਾਮਤ ਨਿੱਕਲ਼ਦਾ
ਵਿਖਾਈ ਪੈਂਦਾ ਰਿਹੈ –
ਸੀਤਾ ਦੀ
ਮਿੱਧੀ, ਸੜੀ, ਮੁਰਦਾ ਰੂਹ ਦਾ ਮਾਲਕ,
ਹਰ ਯੁਗ
ਹਰ ਜਨਮ
ਹਰ ਵਾਰ
ਮਰਿਆਦਾ ਪੁਰਸ਼ੋਤਮ ਅਖਵਾਉਂਦਾ ਰਿਹੈ ।

6 comments
Comments feed for this article
June 12, 2008 at 9:34 am
Jasdeep
ਸੱਚ ਲਿਖਿਆ ਐ ਜੀ ਤੁਸੀਂ
“ਸੱਚ ਤਾਂ ਇਹ ਹੈ ਕਿ
ਹਰ ਜਨਮ ਹਰ ਵਾਰ
ਸੀਤਾ ਦਾ ਮਨ ਮਰ ਜਾਂਦਾ ਰਿਹੈ
ਸੀਤਾ ਦਾ ਮਾਣ ਟੁੱਟ ਜਾਂਦਾ ਰਿਹੈ”
Keep the candle burning !
June 12, 2008 at 11:02 am
How Do We Kno
Awesome!
June 12, 2008 at 1:18 pm
Gurinderjit Singh
Sita is now prime minister, executive, although not yet the US president.
June 12, 2008 at 1:47 pm
kiran grewal
i think u r very right.you knw di,what i felt is that after reading your poetry and other post i m growing within myself.thank alot.
lvu.
August 12, 2008 at 1:37 pm
Dhindsa
Nice to have your poems open for readers.
Post the link of this blog on the previous one.
God Bless you!
Dhindsa
October 24, 2008 at 5:40 am
Deepinder Singh
ਸੋਹਣੀ ਕਵਿਤਾ ਪਰ ਏਦਾਂ ਲਗਦੈ ਜਿਵੇਂ ਪਹਿਲਾਂ ਪੜ੍ਹੀ ਹੋਵੇ ।