ਕੋਿੲਲ ਦੀ ਿਤੱਖੀ ਹੂਕ
ਵਾਲੀ ਕੂਕ ਸੁਣ
ੳੁਹਨੂੰ ਦੱਸਣ ਨੂੰ ਿਚੱਤ ਕਰਦੈ-
ਕਮਲੀੲੇ
ਮੀਹ ਮੰਗਣ ਨਾਲ ਨਹੀ
ਬੱਦਲ ‘ਕੱਠੇ ਹੋਣ ਨਾਲ ਪਿਆ ਕਰਦੈ
ਤੇ ਬੱਦਲ
ਆਪਣੀ ਮਰਜੀ ਨਾਲ ਈ ‘ਕੱਠੇ ਹੋਿੲਆ ਕਰਦੇ ਨੇ
ਜਦ ਲਫ਼ਜ਼ ਗੁਆਚਦੇ ਨੇ, ਤੇ ਮੈਂ ਲੱਭ ਜਾਨੀ ਆਂ; ਜਦ ਮੈਂ ਗੁਆਚ ਜਾਵਾਂ, ਤੇ ਲਫ਼ਜ਼ ਉਗਮਦੇ ਨੇ,,, Jad Lafz guachdey ney, tey main labh jaani aan, jad main gum jaavan tey lafz ugamdey ney...
ਕੋਿੲਲ ਦੀ ਿਤੱਖੀ ਹੂਕ
ਵਾਲੀ ਕੂਕ ਸੁਣ
ੳੁਹਨੂੰ ਦੱਸਣ ਨੂੰ ਿਚੱਤ ਕਰਦੈ-
ਕਮਲੀੲੇ
ਮੀਹ ਮੰਗਣ ਨਾਲ ਨਹੀ
ਬੱਦਲ ‘ਕੱਠੇ ਹੋਣ ਨਾਲ ਪਿਆ ਕਰਦੈ
ਤੇ ਬੱਦਲ
ਆਪਣੀ ਮਰਜੀ ਨਾਲ ਈ ‘ਕੱਠੇ ਹੋਿੲਆ ਕਰਦੇ ਨੇ
ਕਮਰੇ ਦੇ ਮਾਰੂਥਲ ਦੀਆਂ
ਕੰਧੀਂ ਵੱਜ-ਵੱਜ ਕੇ
ਜਦ
ਮੇਰੇ ਲਫ਼ਜ਼
ਮਹਿਜ਼ ਆਵਾਜ਼ਾਂ ਰਹਿ ਜਾਂਦੇ ਨੇ-
ਮੈਂ ਮਾਂ ਬਣ ਕੇ
ਪਿੰਗਲੇ ਬੱਚਿਆਂ ਵਾਂਗੂ
ਉਨ੍ਹਾਂ ਨੂੰ ਕੁੱਛੜ ਚੁੱਕ
ਦਰੋ ਦਰ ਫਿਰਦੀ ਆਂ ।
ਦੁਆਵਾਂ ਮੰਗਦੀ
ਖਬਰੇ
ਕਦੇ ਸ਼ਬਦਾਂ ਦੇ ਕਾਲਬ ਵਿੱਚ
ਮੁੜ ਰੂਹ ਪੈ ਹੀ ਜਾਵੇ ।
ਕਦੀ ਕਦੀ
ਹਿਸਾਬ ਕਿਤਾਬ ਵਿੱਚ
ਸਮੀਕਰਣ ਅਸੰਤੁਲਿਤ ਹੋ ਜਾਂਦੇ ਨੇ ।
ਸੁਆਲ ਸੁਲਝਾਉਂਦਿਆਂ
ਕਿੰਨਾ ਧਿਆਨ ਰੱਖਦੀ ਹਾਂ,
ਬਰਾਬਰ ਦੇ ਨਿਸ਼ਾਨ ਤੋਂ
ਐਸ ਪਾਸੇ ਦਾ ਤੋਲ
ਬਰਾਬਰ ਦੇ ਨਿਸ਼ਾਨ ਤੋਂ
ਔਸ ਪਾਸੇ ਦੇ ਤੋਲ
ਦੇ ਬਰਾਬਰ ਰਹੇ ।
ਜਮ੍ਹਾ, ਘਟਾਓ ਕਰਦੀ ਖਚਤ ਹੋ ਜਾਨੀ ਆਂ,
ਸਾਲਾਂ ਦੇ ਅਭਿਆਸ ਮਗਰੋਂ ਵੀ
ਜਦ ਸਮੀਕਰਣ ਬਰ ਨਹੀਂ ਆਉਂਦੇ
ਗੁੱਸਾ ਆਉਂਦੈ ਹਿਸਾਬ ਦੇ ਟੀਚਰ ਤੇ-
ਮੈਨੂੰ ਕਿਉਂ ਨਹੀਂ ਸਿਖਾਏ
ਇਹ ਸਮੀਕਰਣ ਸਮਾਨ ਕਰਨੇ ?
ਬਰਾਬਰ ਦੇ ਨਿਸ਼ਾਨ ਦੇ ਉਰਲੇ ਪਾਸੇ ਨੂੰ
ਬਰਾਬਰ ਦੇ ਨਿਸ਼ਾਨ ਦੇ ਪਰਲੇ ਪਾਸੇ ਦੇ ਬਰਾਬਰ ਕਰਨਾ ?
ਵੰਡ, ਗੁਣਾ, ਘਟਾਓ, ਜੋੜ – ਮੇਰੇ ਵੱਸ ਦੇ ਨਹੀਂ ਸ਼ਾਇਦ
ਮੇਰੇ ਸਮੀਕਰਣ ਖਬਰੇ
ਡੋਲੇ ਹੀ ਰਹਿਣੇ ਨੇ ?
ਇੱਕ ਚੌਖਾਨਾ ਆਸਮਾਨ
ਇੱਕ ਚੌਖਾਨਾ ‘ਨੇਰਾ,
ਦੋਹੇਂ ਜੋੜ ਕੇ ਤੋਪੇ ਭਰ ਲਏ
ਸਿਰ ਕੱਜਣ ਨੂੰ ਮੇਰਾ ।
ਇੱਕ ਚੌਖਾਨਾ ਮਿੱਟੀ ਰੇਤਲੀ
ਹੇਠ ਵਿਛਾ ਲਈ ਪੈਰਾਂ,
ਚੂਸ ਲਵੇ ਜੋ ਪਾਣੀ ਅੱਖੀਓਂ
ਹੰਝੂ ਦਿਸਣ ਨਾ ਗ਼ੈਰਾਂ ।
ਇੱਕ ਚੌਖਾਨਾ ਚਿੱਟਾ ਬੱਦਲ਼
ਬਣ ਜਾਏ ਤਨ ਦਾ ਕੱਜਣ,
ਚਿੱਟੇ ਖੰਭੀਂ ਉੱਡਦੀ
ਪ੍ਰਤੀਤ ਹੋਵਾਂ ਮੈਂ ਸੱਜਣ ।
ਕੱਲ੍ਹ ਨਵੇਂ ਸੂਰਜ ਤੇ
ਤੂੰ ਦੇਣੀ ਨਵੀਂ ਉਮੀਦ
ਫਿਰ ਹੋਣਾ ਨਵਾਂ ਆਗ਼ਾਜ਼,
ਪਰ
ਕੱਟ ਕੇ ਖੰਭ,
ਸੁੱਟ ਕੇ ਸਿਰ
ਦੱਸ ਕਿੰਜ ਕਰਾਂ ਪਰਵਾਜ਼ ?
ਮੈਂ ਤਾਂ ਤੇਰੀ ਹੋ ਨਿੱਬੜੀ –
ਠੰਢੀ ‘ਵਾ ਵਰਗੀ ਕਦੀ,
ਤੱਤੀ ਰੇਤ ਵਰਗੀ ਕਦੀ
ਵਰ੍ਹਦੇ ਮੀਂਹ ਵਾਂਗ ਕਦੀ ਭਿਓਵਾਂ ਤੈਨੂੰ,
ਕਦੀ ਔੜਾਂ ਮਾਰੀ ਫ਼ਸਲ ਬਣ ਉਜਾੜਾਂ,
ਇਹ ‘ਵਾ, ਇਹ ਰੇਤ, ਇਹ ਮੀਂਹ, ਇਹ ਔੜ –
ਤੇਰਾ ਨਸੀਬ
ਮੇਰਾ ਵਜੂਦ ।
ਸ਼ਿਕਵਾ ਤੇਰਾ ਰੱਬ ਤਾਈਂ
ਮੇਰੇ ਨਾਲ਼ ਕੀ ਗਿਲਾ
ਮੈਂ ਤਾਂ ਤੇਰੀ ਹੋ ਨਿੱਬੜੀ ।
ਮੇਰੇ ਅੱਥਰੂ ਚੂਸ
ਮੇਰਾ ਮੱਥਾ ਚੁੰਮ
ਆ ਮੈਨੂੰ ਸੀਨੇ ਲਾ …
(16.03.07 ਨੂੰ ਲਿਖੀ)
ਇਹ ਝੂਠ ਹੈ
ਕਿ
ਅਗਨ ਪਰੀਖਿਆ ਮਗਰੋਂ
ਸੀਤਾ
ਜ਼ਿੰਦਾ ਬਚ ਗਈ ਸੀ ।
ਸੱਚ ਤਾਂ ਇਹ ਹੈ
ਕਿ
ਹਰ ਯੁਗ
ਹਰ ਜਨਮ
ਹਰ ਵਾਰ
ਅੱਗ ਦੀਆਂ ਲਾਟਾਂ ਵਿੱਚ
ਸੀਤਾ ਦੀ ਰੂਹ
ਸੜ ਜਾਂਦੀ ਰਹੀ ਏ;
ਸੀਤਾ ਦਾ ਦਿਲ
ਫਟ ਜਾਂਦਾ ਰਿਹੈ;
ਸੀਤਾ ਦਾ ਮਨ
ਮਰ ਜਾਂਦਾ ਰਿਹੈ;
ਸੀਤਾ ਦਾ ਮਾਣ
ਟੁੱਟ ਜਾਂਦਾ ਰਿਹੈ ।
ਹਰ ਯੁਗ
ਹਰ ਜਨਮ
ਹਰ ਵਾਰ
ਸਿਰਫ਼
ਸੀਤਾ ਦਾ ਜਿਸਮ
ਅੱਗ ਵਿੱਚੋਂ ਸਲਾਮਤ ਨਿੱਕਲ਼ਦਾ
ਵਿਖਾਈ ਪੈਂਦਾ ਰਿਹੈ –
ਸੀਤਾ ਦੀ
ਮਿੱਧੀ, ਸੜੀ, ਮੁਰਦਾ ਰੂਹ ਦਾ ਮਾਲਕ,
ਹਰ ਯੁਗ
ਹਰ ਜਨਮ
ਹਰ ਵਾਰ
ਮਰਿਆਦਾ ਪੁਰਸ਼ੋਤਮ ਅਖਵਾਉਂਦਾ ਰਿਹੈ ।
ਅੱਥਰੂਆਂ ਸੰਗ
ਭਿੱਜੀਆਂ ਅੱਖੀਆਂ
ਭਿੱਜ ਕੇ ਸੁੱਜੀਆਂ
ਮੱਚੀਆਂ ਅੱਖੀਆਂ
ਰਾਤੀਂ ਰੋ ਕੇ
ਸੁੱਤੀਆਂ ਅੱਖੀਆਂ
ਤੇਰੇ ਦੁੱਖੋਂ
ਥੱਕੀਆਂ ਅੱਖੀਆਂ
ਲੋਕਾਂ ਕੋਲੋਂ
ਡਰਦੀਆਂ ਅੱਖੀਆਂ
ਤਾਂ
ਕੱਜਲ ਵਿੱਚ
ਪਰੁੱਚੀਆਂ ਅੱਖੀਆਂ
ਮੁੜ ਮੁੜ ਤੱਕ ਤੱਕ
ਵਿਛਦੀਆਂ ਅੱਖੀਆਂ
ਤੇਰਾ ਨਾਂ ਲੈ
ਹੜ੍ਹਦੀਆਂ ਅੱਖੀਆਂ
ਤੈਨੂੰ ਫਿਰ ਵੀ
ਲਭਦੀਆਂ ਅੱਖੀਆਂ